ਬੈਂਕਾਕ, 28 ਮਈ
ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਕਿਹਾ ਕਿ ਦੱਖਣੀ ਪ੍ਰਸ਼ਾਂਤ ਟਾਪੂ ਵਿੱਚ ਸ਼ੁੱਕਰਵਾਰ ਤੜਕੇ ਇੱਕ ਪਹਾੜ ਦਾ ਹਿੱਸਾ ਡਿੱਗਣ ਕਾਰਨ 2,000 ਤੋਂ ਵੱਧ ਲੋਕ ਜ਼ਿੰਦਾ ਦੱਬੇ ਹੋਣ ਦਾ ਖਦਸ਼ਾ ਹੈ। ਇਹ ਦੁਖਾਂਤ ਉਸ ਵੇਲੇ ਵਾਪਰਿਆ ਜਦੋਂ ਯੰਬਲੀ ਪਿੰਡ ਸੁੱਤਾ ਪਿਆ ਸੀ। ਸਰਕਾਰੀ ਮੌਤਾਂ ਦੀ ਗਿਣਤੀ ਸੰਯੁਕਤ ਰਾਸ਼ਟਰ ਦੇ 670 ਦੇ ਮਾਰੇ ਜਾਣ ਦੇ ਅੰਦਾਜ਼ੇ ਤੋਂ ਲਗਪਗ ਤਿੰਨ ਗੁਣਾ ਹੈ। ਜਦੋਂ ਕਿ ਹੁਣ ਤੱਕ ਸਿਰਫ਼ ਛੇ ਲੋਕਾਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ ਹਨ। ਪਾਪੂਆ ਨਿਊ ਗਿਨੀ ਦੇ ਰਾਸ਼ਟਰੀ ਆਫ਼ਤ ਕੇਂਦਰ ਲੁਸੇਟਾ ਲਾਸੋ ਮਾਨਾ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ 2,000 ਤੋਂ ਵੱਧ ਲੋਕ ਜ਼ਿੰਦਾ ਦੱਬ ਗਏ ਹਨ। ਉਨ੍ਹਾਂ ਕਿਹਾ ਕਿ ਯੰਬਲੀ ਪਿੰਡ ਵਿੱਚ ਵੱਡੀ ਤਬਾਹੀ ਹੋਈ ਹੈ। ਇਹ ਪਿੰਡ ਏਂਗਾ ਸੂਬੇ ਦੇ ਪਹਾੜੀ ਅਤੇ ਜੰਗਲੀ ਹਿੱਸੇ ਵਿੱਚ ਹੈ। -ਏਪੀ