ਜੰਮੂ, 25 ਅਕਤੂਬਰ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਦੇ ਤਿਰੰਗੇ ਬਾਰੇ ਬਿਆਨ ਦੇ ਵਿਰੋਧ ਵਿਚ ਨੌਜਵਾਨਾਂ ਦੇ ਇਕ ਸਮੂਹ ਨੇ ਅੱਜ ਪਾਰਟੀ ਦਫ਼ਤਰ ਦੇ ਬਾਹਰ ਮਾਰਚ ਕੱਢਿਆ ਅਤੇ ਦਫ਼ਤਰ ਦੀ ਇਮਾਰਤ ’ਤੇ ਕੌਮੀ ਝੰਡਾ ਫਹਿਰਾਊਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਊਨ੍ਹਾਂ ਨੂੰ ਰੋਕ ਦਿੱਤਾ।
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਊਨ੍ਹਾਂ ਨੂੰ ਊਦੋਂ ਤਕ ਚੋਣਾਂ ਲੜਨ ਜਾਂ ਤਿਰੰਗਾ ਚੁੱਕਣ ਵਿਚ ਕੋਈ ਦਿਲਚਸਪੀ ਨਹੀਂ ਹੈ, ਜਦੋਂ ਤਕ ਪਿਛਲੇ ਸਾਲ ਪੰਜ ਅਗਸਤ ਨੂੰ ਲਾਗੂ ਕੀਤੇ ਗਏ ਸੰਵਿਧਾਨਕ ਬਦਲਾਅ ਵਾਪਸ ਨਹੀਂ ਲਏ ਜਾਂਦੇ। ਊਨ੍ਹਾਂ ਕਿਹਾ ਸੀ ਕਿ ਊਹ ਊਦੋਂ ਹੀ ਤਿਰੰਗਾ ਚੁੱਕਣਗੇ, ਜਦੋਂ ਪੁਰਾਤਨ ਰਾਜ ਦੇ ਵੱਖਰੇ ਝੰਡੇ ਨੂੰ ਬਹਾਲ ਕੀਤਾ ਜਾਵੇਗਾ। ਸਮਾਜਿਕ ਕਾਰਕੁਨ ਅਮਨਦੀਪ ਸਿੰਘ ਦੀ ਅਗਵਾਈ ਹੇਠ ਅੱਜ ਨੌਜਵਾਨਾਂ ਨੇ ‘ਤਿਰੰਗੇ ਕਾ ਅਪਮਾਨ ਨਹੀਂ ਸਹੇਂਗੇ’ ਅਤੇ ਪੀਡੀਪੀ ਵਿਰੋਧੀ ਨਾਅਰਿਆਂ ਵਿਚਕਾਰ ਪੀਡੀਪੀ ਦਫ਼ਤਰ ’ਤੇ ਕੌਮੀ ਝੰਡਾ ਫਹਿਰਾਊਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਊਨ੍ਹਾਂ ਨੂੰ ਰੋਕ ਦਿੱਤਾ।
-ਪੀਟੀਆਈ