ਨਵੀਂ ਦਿੱਲੀ, 13 ਸਤੰਬਰ
ਇੱਕ ਖੋਜ ਅਨੁਸਾਰ, ਯੋਗ ਅਤੇ ਆਯੁਰਵੇਦ ਨਾਲ ਕੋਵਿਡ -19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਅਤੇ ਦੇਵ ਸੰਸਕ੍ਰਿਤੀ ਯੂਨੀਵਰਸਿਟੀ ਹਰਿਦੁਆਰ ਵੱਲੋਂ ਕੀਤੇ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਕਰੋਨਾ ਦੇ 30 ਗੰਭੀਰ ਮਰੀਜ਼ਾਂ ਦੇ ਇਲਾਜ ‘ਤੇ ਅਧਾਰਤ ਅਧਿਐਨ ਇੰਡੀਅਨ ਜਰਨਲ ਆਫ਼ ਟਰਡੀਸ਼ਨਲ ਨਾਲੇਜ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕੋਵਿਡ-19 ਦੇ ਇਲਾਜ ਤੋਂ ਇਲਾਵਾ, ਯੋਗਾ ਅਤੇ ਆਯੁਰਵੇਦ, ਮਰੀਜ਼ਾਂ ਨੂੰ ਚਿੰਤਾਮੁਕਤ ਕਰਨ ਅਤੇ ਇਲਾਜ ਬਾਅਦ ਛੇਤੀ ਸਿਹਤਯਾਬ ਹੋਣ ਵਿੱਚ ਮਦਦ ਕਰਦੇ ਹਨ। -ਏਜੰਸੀ