ਲਖਨਊ: ਅਲਾਹਾਬਾਦ ਹਾਈ ਕੋਰਟ ਨੇ ਬਾਬਰੀ ਮਸਜਿਸ ਢਾਹੁਣ ਨਾਲ ਸਬੰਧਤ ਕੇਸ ’ਚੋਂ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸਮੇਤ 32 ਜਣਿਆਂ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਸਬੰਧੀ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਬੈਂਚ ਇਹ ਫ਼ੈਸਲਾ ਲਵੇਗਾ ਕਿ ਅਯੁੱਧਿਆ ਦੇ ਵਸਨੀਕਾਂ ਹਾਜੀ ਮਹਿਮੂਦ ਅਹਿਮਦ ਤੇ ਸਯਦ ਅਖ਼ਲਾਕ ਅਹਿਮਦ ਵੱਲੋਂ ਦਾਇਰ ਪਟੀਸ਼ਨ ਸੁਣਵਾਈ ਯੋਗ ਹੈ ਜਾਂ ਨਹੀਂ। ਪਟੀਸ਼ਨਰਾਂ ਨੇ ਕਿਹਾ ਕਿ ਉਹ ਬਾਬਰੀ ਮਸਜਿਦ ਢਾਹੇ ਜਾਣ ਦੇ ਕੇਸ ਦੀ ਅਦਾਲਤੀ ਕਾਰਵਾਈ ਦੌਰਾਨ ਗਵਾਹ ਸਨ ਤੇ ਵਿਵਾਦਤ ਢਾਂਚਾ ਢਾਹੇ ਜਾਣ ਦੇ ਪੀੜਤ ਸਨ। -ਪੀਟੀਆਈ