ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਭਾਜਪਾ ਆਗੂ ਬਾਬੁਲ ਸੁਪ੍ਰਿਓ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਰਸਮੀ ਤੌਰ ’ਤੇ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਹੀਨਾ ਕੁ ਪਹਿਲਾਂ ਉਨ੍ਹਾਂ ਪਾਰਟੀ ਛੱਡ ਕੇ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀਐੱਮਸੀ ਦਾ ਲੜ ਫੜ ਲਿਆ ਸੀ। ਸੁਪ੍ਰਿਓ ਨੇ ਉਸ ’ਤੇ ਵਿਸ਼ਵਾਸ ਜਿਤਾਉਣ ਲਈ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਮੀਟਿੰਗ ਮਗਰੋਂ ਉਨ੍ਹਾਂ ਕਿਹਾ,‘ਮੇਰਾ ਮਨ ਭਰ ਹੋਇਆ ਹੈ ਕਿਉਂਕਿ ਮੈਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਭਾਜਪਾ ਨਾਲ ਸ਼ੁਰੂ ਕੀਤੀ ਸੀ। ਮੈਂ ਪ੍ਰਧਾਨ ਮੰਤਰੀ, ਪਾਰਟੀ ਪ੍ਰਧਾਨ ਅਤੇ ਅਮਿਤ ਸ਼ਾਹ ਦਾ ਸ਼ੁਕਰੀਆ ਅਦਾ ਕਰਦਾ ਹਾਂ, ਉਨ੍ਹਾਂ ਨੇ ਮੇਰੇ ਉੱਤੇ ਭਰੋਸਾ ਜਤਾਇਆ ਸੀ। ਮੈਂ ਪੂਰੀ ਤਰ੍ਹਾਂ ਸਿਆਸਤ ਛੱਡ ਦਿੱਤੀ ਸੀ। ਮੈਂ ਸੋਚਿਆ ਸੀ ਕਿ ਜਦੋਂ ਮੈਂ ਪਾਰਟੀ ਦਾ ਹਿੱਸਾ ਹੀ ਨਹੀਂ ਹਾਂ ਤਾਂ ਮੈਨੂੰ ਆਪਣੇ ਲਈ ਕੋਈ ਸੀਟ ਵੀ ਨਹੀਂ ਚਾਹੀਦੀ ਹੈ। -ਪੀਟੀਆਈ