ਦੇਹਰਾਦੂਨ, 16 ਫਰਵਰੀ
ਬਦਰੀਨਾਥ ਮੰਦਰ ਦੇ ਕਿਵਾੜ ਇਸ ਸਾਲ 18 ਮਈ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤੇ ਜਾਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਹਿਮਾਲਿਆ ਦੀਆਂ ਪਹਾੜੀਆਂ ’ਚ ਸਥਿਤ ਇਸ ਮੰਦਰ ਦੇ ਕਿਵਾੜ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬੰਦ ਕਰ ਦਿੱਤੇ ਜਾਂਦੇ ਹਨ, ਜੋ ਬਰਫ਼ਬਾਰੀ ਦੌਰਾਨ ਬੰਦ ਹੀ ਰਹਿੰਦੇ ਹਨ। ਚਾਰਧਾਮ ਦੇਵਸਥਾਨਮ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਦਰ 18 ਮਈ ਨੂੰ ਤੜਕੇ 4.15 ਵਜੇ ਦੁਬਾਰਾ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਦਰ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਅੱਜ ਬਸੰਤ ਪੰਚਮੀ ਮੌਕੇ ਨਰੇਂਦਰ ਨਗਰ ਪੈਲੇਸ ’ਚ ਕਰਵਾਏ ਗਏ ਸਮਾਗਮ ਦੌਰਾਨ ਲਿਆ ਗਿਆ।
-ਪੀਟੀਆਈ