ਦੇਹਰਾਦੂਨ, 18 ਮਈ
ਉਤਰਾਖੰਡ ਦੇ ਗੜਵਾਲ ਹਿਮਾਲਿਆ ਵਿਚ ਸਥਿਤ ਬਦਰੀਨਾਥ ਦੇ ਦਰਵਾਜ਼ੇ ਅੱਜ ਖੋਲ੍ਹ ਦਿੱਤੇ ਗਏ ਹਨ ਜੋ ਛੇ ਮਹੀਨੇ ਤੋਂ ਬੰਦ ਸਨ। ਕਰੋਨਾ ਮਹਾਮਾਰੀ ਕਾਰਨ ਹੋਰ ਧਾਰਮਿਕ ਸਥਾਨਾਂ ਵਾਂਗ ਬਦਰੀਨਾਥ ਵਿਚ ਵੀ ਸ਼ਰਧਾਲੂਆਂ ਨੂੰ ਹਾਜ਼ਰ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸ ਮੌਕੇ ਮੰਦਰ ਨੂੰ 20 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਤੇ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮੁੱਖ ਮੰਤਰੀ ਤੀਰਥ ਸਿੰਘ ਨੇ ਬਦਰੀਨਾਥ ਦੇ ਦਰਵਾਜ਼ੇ ਖੁੱਲ੍ਹਣ ਉਤੇ ਵਧਾਈ ਦਿੱਤੀ ਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿ ਕੇ ਪਾਠ ਪੂਜਾ ਕਰਨ ਲਈ ਕਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚਾਰਾਂ ਧਾਮਾਂ ਦੇ ਦਰਵਾਜ਼ੇ ਵੀ ਖੁੱਲ੍ਹ ਗਏ ਹਨ।