ਲਖਨਊ, 9 ਅਕਤੂਬਰ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਬਹੁਜਨ ਸਮਾਜ ਆਜ਼ਾਦੀ ਦੇ 75 ਸਾਲਾਂ ਵਿੱਚ ਆਪਣੇ ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਮੰਗ ਕਰਦਾ ਥੱਕ ਚੁੱਕਾ ਹੈ ਅਤੇ ਹੁਣ ਇਸ ਨੂੰ ਪੂਰੀ ਤਾਕਤ ਨਾਲ ‘ਹੁਕਮਰਾਨ ਸਮਾਜ’ ਬਣਨ ਦੀ ਮੁਹਿੰਮ ਵਿਚ ਜਾਨ ਲਾਉਣੀ ਹੋਵੇਗੀ। ਮਾਇਆਵਤੀ ਨੇ ਬਸਪਾ ਸੰਸਥਾਪਕ ਕਾਂਸ਼ੀ ਰਾਮ ਦੇ ਪਰਿਨਿਰਵਾਣ ਦਿਵਸ ‘ਤੇ ਕੀਤੇ ਟਵੀਟਾਂ ਦੀ ਲੜੀ ‘ਚ ਇਹ ਗੱਲ ਕਹੀ।