ਲਖਨਊ/ਸੀਤਾਪੁਰ,13 ਅਪਰੈਲ
ਪੁਲੀਸ ਨੇ ਸੀਤਾਪੁਰ ਵਿੱਚ ਕਥਿਤ ਤੌਰ ’ਤੇ ਇਕ ਫਿਰਕੇ ਖ਼ਿਲਾਫ਼ ਨਫ਼ਰਤੀ ਭਾਸ਼ਨ ਅਤੇ ਜਬਰ-ਜਨਾਹ ਦੀਆਂ ਧਮਕੀਆਂ ਦੇਣ ਵਾਲੇ ਬਜਰੰਗ ਮੁਨੀ ਦਾਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲੀਸ ਨੇ ਸੀਤਾਪੁਰ ਦੇ ਖੈਰਾਬਾਦ ਕਸਬੇ ਵਿੱਚ ਸਥਿਤ ਮਹਾਰਿਸ਼ੀ ਸ੍ਰੀ ਲਕਸ਼ਮਣ ਦਾਸ ਉਦਾਸੀ ਆਸ਼ਰਮ ਦੇ ਮਹੰਤ ਬਜਰੰਗ ਮੁਨੀ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਮ ਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਉਸਦੇ ਭਾਸ਼ਨ ਦਾ ਵੀਡੀਓ ਵਾਇਰਲ ਹੋਇਆ ਸੀ। -ਪੀਟੀਆਈ