ਸੀਤਾਪੁਰ, 24 ਅਪਰੈਲ
ਯੂਪੀ ਦੇ ਸੀਤਾਪੁਰ ਵਿਚ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਵਾਲੇ ਬਜਰੰਗ ਮੁਨੀ ਦਾਸ ਨੂੰ ਜ਼ਮਾਨਤ ਮਿਲ ਗਈ ਹੈ। ਮਹਾਰਿਸ਼ੀ ਸ੍ਰੀ ਲਕਸ਼ਮਣ ਦਾਸ ਉਦਾਸੀ ਆਸ਼ਰਮ ਨਾਲ ਸਬੰਧਤ ਮੁਨੀ ਦਾਸ ਨੇ ਭਾਸ਼ਣ ਵਿਚ ‘ਜਬਰ-ਜਨਾਹ ਦੀ ਧਮਕੀ’ ਵੀ ਦਿੱਤੀ ਸੀ। ਇੱਥੋਂ ਦੀ ਇਕ ਅਦਾਲਤ ਨੇ ਦਾਸ ਨੂੰ ਜ਼ਮਾਨਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਜਰੰਗ ਮੁਨੀ ਨੂੰ 13 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਹਾਈ ਤੋਂ ਬਾਅਦ ਬਜਰੰਗ ਮੁਨੀ ਨੇ ਕਿਹਾ ਕਿ ਉਹ ਧਰਮ ਤੇ ਔਰਤਾਂ ਦੀ ਰਾਖੀ ਲਈ ਬੋਲਦਾ ਰਹੇਗਾ, ਭਾਵੇਂ ਜਿੰੰਨੀ ਵਾਰੀ ਮਰਜ਼ੀ ਜੇਲ੍ਹ ਜਾਣਾ ਪਵੇ। ਬਜਰੰਗ ਮੁਨੀ ਨੇ ਕਿਹਾ, ‘ਮੈਨੂੰ ਮੇਰੇ ਭਾਸ਼ਣ ਉਤੇ ਕੋਈ ਅਫ਼ਸੋਸ ਨਹੀਂ ਹੈ।’ ਦਾਸ ਨੇ 2 ਅਪਰੈਲ ਨੂੰ ਮੁਸਲਮਾਨਾਂ ਖ਼ਿਲਾਫ਼ ਨਫ਼ਰਤੀ ਭਾਸ਼ਣ ਦਿੱਤਾ ਸੀ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਸੀ। -ਪੀਟੀਆਈ