ਲਖਨਊ, 30 ਸਤੰਬਰ
ਬਸਪਾ ਸੁਪਰੀਮੋ ਮਾਇਆਵਤੀ ਨੇ ਕਈ ਸੂਬਿਆਂ ਵਿੱਚ ਚੋਣਾਂ ਤੋਂ ਪਹਿਲਾਂ ਪਾਪੂਲਰ ਫਰੰਟ ਆਫ ਇੰਡੀਆ ’ਤੇ ਲਾਈ ਗਈ ਪਾਬੰਦੀ ਨੂੰ ਆਰਐੱਸਐੱਸ ਨੂੰ ਖ਼ੁਸ਼ ਕਰਨ ਲਈ ‘ਸਿਆਸੀ ਸੁਆਰਥ’ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਆਰਐੱਸਐੱਸ ’ਤੇ ਪਾਬੰਦੀ ਲਾਉਣ ਦੀ ਉੱਠ ਰਹੀ ਮੰਗ ਦੀ ਵੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਰਕਾਰ ਦੀ ਨੀਅਤ ਵਿੱਚ ਖੋਟ ਮੰਨ ਕੇ ਇਸ ਮੁੱਦੇ ’ਤੇ ਗੁੱਸੇ ਵਿੱਚ ਹਨ। -ਪੀਟੀਆਈ