ਬਾਂਦਾ(ਉੱਤਰ ਪ੍ਰਦੇਸ਼), 4 ਅਪਰੈਲ
ਮਊ ਜ਼ਿਲ੍ਹੇ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਲਿਆਉਣ ਲਈ ਬਾਂਦਾ ਪੁਲੀਸ ਦੀ ਇਕ ਟੀਮ ਸੋਮਵਾਰ ਨੂੰ ਪੰਜਾਬ ਜਾਵੇਗੀ। ਇਹ ਜਾਣਕਾਰੀ ਬਾਂਦਾ ਪੁਲੀਸ ਦੇ ਆਈਜੀ ਨੇ ਐਤਵਾਰ ਨੂੰ ਦਿੱਤੀ। ਚਿਤਰਕੂਟ ਰੇਂਜ ਬਾਂਦਾ ਦੇ ਆਈਜੀ ਕੇ ਸਤਿਆਨਾਰਾਇਣ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਗੈਂਗਸਟਰ ਅਤੇ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਬਾਂਦਾ ਲਿਆਉਣ ਲਈ ਸੋਮਵਾਰ ਨੂੰ ਇਕ ਟੀਮ ਪੰਜਾਬ ਜਾਵੇਗੀ।’’ ਉਨ੍ਹਾਂ ਕਿਹਾ, ‘‘ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੂਰੀ ਸੁਰੱਖਿਆ ਹੇਠ ਅੰਸਾਰੀ ਨੂੰ ਬਾਂਦਾ ਲਿਆਂਦਾ ਜਾਵੇਗਾ।’’ -ਏਜੰਸੀ