ਨਵੀਂ ਦਿੱਲੀ, 20 ਸਤੰਬਰ
ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ’ਚ ਦੱਸਿਆ ਕਿ ਭਾਰਤੀਆ ਰਿਜ਼ਰਵ ਬੈਂਕ ਨੇ ਬੈਂਕਾਂ ਤੇ ਗ਼ੈਰ ਬੈਂਕਿੰਗ ਵਿੱਤੀ ਸੰਸਥਾਵਾਂ ਨੂੰ ਆਉਣ ਵਾਲੇ ਮਹੀਨਿਆਂ ’ਚ ਇਕੱਠੇ ਹੋਣ ਵਾਲੇ ਮਾੜੇ ਕਰਜ਼ਿਆਂ ਲਈ ਪੂੰਜੀ ਦਾ ਜੁਗਾੜ ਕਰਨ ਲਈ ਨਹੀਂ ਕਿਹਾ। ਉਨ੍ਹਾਂ ਕਿਹਾ, ‘ਬੈਂਕਾਂ ਤੇ ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ ਨੂੰ ਸਮਝਦਾਰੀ ਨਾਲ ਨਿਯਮਾਂ ਅਨੁਸਾਰ ਲੋੜੀਂਦੀ ਪੂੰਜੀ ਬਰਕਰਾਰ ਰੱਖਣੀ ਚਾਹੀਦੀ ਹੈ।’ ਸ੍ਰੀ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਦੇ ਅਰਥਚਾਰੇ ’ਤੇ ਪਏ ਪ੍ਰਭਾਵ ਨਾਲ ਨਜਿੱਠਣ ਲਈ ਵਿੱਤੀ ਤੇ ਮੁੱਦਰਾ ਨੀਤੀਆਂ ਨੂੰ ਬਹੁਤ ਹੀ ਤਰਕਸੰਗਤ ਢੰਗ ਨਾਲ ਨਰਮ ਕੀਤਾ ਹੈ। -ਪੀਟੀਆਈ