ਮੁੰਬਈ, 10 ਨਵੰਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਦੀ 73ਵੀਂ ਸਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਂਕਾਂ ਨੂੰ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਖਾਤੇ 31 ਮਾਰਚ 2021 ਤੱਕ ਸਬੰਧਤ ਗਾਹਕਾਂ ਦੇ ਆਧਾਰ ਨੰਬਰ ਨਾਲ ਜੁੜ ਜਾਣ। ਹਰੇਕ ਖਾਤਾ ਜਿਥੇ ਲੋੜ ਹੈ ਉਥੇ ਉਹ ਪੈਨ ਨਾਲ ਜੁੜਿਆ ਹੋਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਹੈ ਕਿ ਬੈਂਕ ਗੈ਼ਰ ਡਿਜੀਟਲ ਭੁਗਤਾਨ ਨੂੰ ਘਟਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਵੱਡੇ ਬੈਂਕਾਂ ਉਪਰ ਜ਼ੋਰ ਦੇ ਰਿਹਾ ਹੈ।