ਕੋਲਕਾਤਾ, 26 ਅਪਰੈਲ
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ ਵਿੱਚ 34 ਵਿਧਾਨ ਸਭਾ ਸੀਟਾਂ ’ਤੇ ਬਾਅਦ ਦੁਪਹਿਰ 3 ਵਜੇ ਤਕ 67.27 ਫੀਸਦੀ ਪੋਲਿੰਗ ਹੋਈ। ਕੋਵਿਡ-19 ਦੀ ਦੂਜੀ ਲਹਿਰ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਸੋਮਵਾਰ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ। ਇਸ ਗੇੜ ਵਿੱਚ 86 ਲੱਖ ਤੋਂ ਵਧ ਵੋਟਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਗ੍ਰਹਿ ਚੋਣ ਖੇਤਰ ਭਵਾਨੀਪੁਰ ਸਮੇਤ 34 ਸੀਟਾਂ ’ਤੇ 284 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।-ਏਜੰਸੀ