ਕੋਲਕਾਤਾ/ਜਲਪਾਏਗੁੜੀ, 28 ਫਰਵਰੀ
ਨਿਗਮ ਚੋਣਾਂ ਵਿੱਚ ਕਥਿਤ ‘ਹੇਰਾ-ਫੇਰੀ ਤੇ ਹਿੰਸਾ’ ਖਿਲਾਫ਼ ਭਾਜਪਾ ਵੱਲੋਂ ਦਿੱਤੇ 12 ਘੰਟੇ ਦੇ ਬੰਦ ਦੇ ਸੱਦੇ ਨੂੰ ਪੱਛਮੀ ਬੰਗਾਲ ਵਿੱਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਕਈ ਥਾਈਂ ਭਾਜਪਾ ਵਰਕਰਾਂ ਤੇ ਪੁਲੀਸ ਵਿਚਾਲੇ ਝੜੱਪ ਵੀ ਹੋਈ। ਸੱਦੇ ਦੇ ਬਾਵਜੂਦ ਆਵਾਜਾਈ ਆਮ ਵਾਂਗ ਚਲਦੀ ਰਹੀ ਤੇ ਦੱਖਣੀ ਬੰਗਾਲ ਵਿੱਚ ਬਹੁਤੇ ਵਪਾਰਕ ਅਦਾਰੇ ਵੀ ਖੁੱਲ੍ਹੇ ਰਹੇ। ਕੁਝ ਖੇਤਰਾਂ ਵਿੱਚ ਭਾਜਪਾ ਵਰਕਰਾਂ ਨੇ ਰੇਲ ਮਾਰਗਾਂ ਤੇ ਸੜਕਾਂ ’ਤੇ ਆਵਾਜਾਈ ਰੋਕੀ। ਇਸ ਦੌਰਾਨ ਥਾਂ ਥਾਂ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਆਮ ਲੋਕਾਂ ਨੂੰ ਕੋਈ ਬਹੁਤੀ ਤਕਲੀਫ਼ ਨਹੀਂ ਹੋਈ। -ਪੀਟੀਆਈ