ਈਟਾਨਗਰ, 6 ਜਨਵਰੀ
ਚੀਫ਼ ਆਫ ਏਅਰ ਸਟਾਫ ਚੀਫ਼ ਮਾਰਸ਼ਲ ਆਰ.ਕੇ.ਐੈੱਸ. ਭਦੌਰੀਆ ਨੇ ਬੁੱਧਵਾਰ ਅਰੁਣਾਚਲ ਪ੍ਰਦੇਸ਼ ਨੂੰ ਭਰੋਸਾ ਦਿੱਤਾ ਉਸ ਨੂੰ ਜਦੋਂ ਲੋੜ ਹੋਵੇਗੀ ਭਾਰਤੀ ਹਵਾਈ ਸੈਨਾ ਉਸ ਦੀ ਪੂਰੀ ਮਦਦ ਕਰੇਗੀ। ਸੂਬੇ ਦੇ ਆਪਣੀ ਪਹਿਲੇ ਦੌਰੇ ਦੌਰਾਨ ਸ੍ਰੀ ਭਦੌਰੀਆ ਨੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਡਾ. ਬੀ.ਡੀ. ਮਿਸ਼ਰਾ ਅਤੇ ਮੁੱਖ ਮੰਤਰੀ ਪੇਮਾਖਾਂਡੂ ਨਾਲ ਕੌਮੀ ਸੁਰੱਖਿਆ ਨਾਲ ਮੁੱਦਿਆਂ, ਸੈਨਾ ਵਿੱਚ ਸੂਬੇ ਦੇ ਨੌਜਾਵਾਨਾਂ ਦੀ ਲੋੜ ਅਤੇ ਭਾਰਤੀ ਹਵਾਈ ਫ਼ੌਜ ਦੇ ਮਨੁੱਖਤਾਵਾਦੀ ਮਿਸ਼ਨਾਂ ਬਾਰੇ ਚਰਚਾ ਕੀਤੀ। ਇੱਕ ਬਿਆਨ ’ਚ ਦੱਸਿਆ ਗਿਆ ਕਿ ਹਵਾਈ ਫ਼ੌਜ ਮੁਖੀ ਨੇ ਸ੍ਰੀ ਖਾਂਡੂ ਨੂੰ ਸੂਬੇ ’ਚ ਚੱਲਣ ਵਾਲੇ ਫਿਕਸਡ-ਵਿੰਗ ਸਿਵਿਲੀਅਨ ਜਹਾਜ਼ਾਂ ਲਈ ਪਾਇਲਟਾਂ ਦੀ ਘਾਟ ਨੂੰ ਪੂਰਾ ਕਰਨ ਲਈ ਰੱਖਿਆ ਪਾਇਲਟ ਮੁਹੱਈਆ ਕਰਵਾਉਣਾ ਦਾ ਭਰੋਸਾ ਦਿੱਤਾ। ਰਾਜਪਾਲ ਨੇ ਐਮਰਜੈਂਸੀ ਦੌਰਾਨ ਲੋਕਾਂ ਨੂੰ ਏਅਰਲਿਫਟ (ਜਹਾਜ਼ਾਂ ਰਾਹੀਂ ਕੱਢਣ) ਲਈ ਹਵਾਈ ਸੈਨਾ ਮੁਖੀ ਦਾ ਧੰਨਵਾਦ ਕੀਤਾ ਅਤੇ ਸੂਬੇ ਦੇ ਨੌਜਵਾਨਾਂ ਨੂੰ ਹਵਾਈ ਸੈਨਾ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਭਰਤੀ ਰੈਲੀਆਂ ਕਰਨ ਦੀ ਸਲਾਹ ਦਿੱਤੀ। -ਪੀਟੀਆਈ