ਨਵੀਂ ਦਿੱਲੀ, 6 ਸਤੰਬਰ
ਡਰੱਗਜ਼ ਕੰਟਰੋਲਰ ਜਨਰਲ ਨੇ ਭਾਰਤ ਬਾਇਓਟੈੱਕ ਦੇ ਇੰਟਰਾਨੇਜ਼ਲ ਕੋਵਿਡ ਵੈਕਸੀਨ ਨੂੰ ਸੀਮਤ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਵਰਤਿਆ ਜਾ ਸਕੇਗਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਕੋਵਿਡ ਖ਼ਿਲਾਫ਼ ਜੰਗ ਮਜ਼ਬੂਤ ਹੋਵੇਗੀ। ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈੱਕ ਨੇ ਨੇਜ਼ਲ ਵੈਕਸੀਨ ਦੇ ਟਰਾਇਲ 4000 ਵਾਲੰਟੀਅਰਾਂ ਉਤੇ ਕੀਤੇ ਹਨ। ਇਸ ਦਾ ਕੋਈ ਮਾੜਾ ਅਸਰ ਸਾਹਮਣੇ ਨਹੀਂ ਆਇਆ। -ਪੀਟੀਆਈ