ਨਵੀਂ ਦਿੱਲੀ, 15 ਜੁਲਾਈ
ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਮੱਧਕਾਲੀ ਯੁੱਗ ਨਾਲ ਸਬੰਧਤ ਢਾਂਚੇ ‘ਭੋਜਸ਼ਾਲਾ’ ਦੇ ‘ਵਿਗਿਆਨਕ ਸਰਵੇਖਣ’ ਖਿਲਾਫ਼ ਦਾਇਰ ਪਟੀਸ਼ਨ ਸੂਚੀਬੱਧ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ’ਤੇ ਗੌਰ ਕਰਨ ਦੀ ਸਹਿਮਤੀ ਦਿੱਤੀ ਹੈ। ਹਿੰਦੂ ਤੇ ਮੁਸਲਮਾਨ ਦੋਵਾਂ ਵੱਲੋਂ ਇਸ ਢਾਂਚੇ ’ਤੇ ਆਪਣਾ ਦਾਅਵਾ ਜਤਾਇਆ ਜਾਂਦਾ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ 11 ਮਾਰਚ ਨੂੰ ਸੁਣਾਏ ਇਕ ਹੁਕਮ ਵਿਚ ਭਾਰਤੀ ਪੁਰਾਤੱਤਵ ਸਰਵੇ (ਏਐੱਸਆਈ) ਨੂੰ 6 ਹਫ਼ਤਿਆਂ ਵਿਚ ‘ਭੋਜਸ਼ਾਲਾ’ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਅਸਲ ਵਿਚ ਇਹ ਢਾਂਚਾ ਕਿਸ ਭਾਈਚਾਰੇ ਨਾਲ ਸਬੰਧਤ ਹੈ। ਮੌਲਾਨਾ ਕਮਾਲੂਦੀਨ ਵੈਲਫੇਅਰ ਸੁਸਾਇਟੀ ਵੱਲੋਂ ਦਰਜ ਪਟੀਸ਼ਨ ਵਿਚ ਹਾਈ ਕੋਰਟ ਦੇ ਉਪਰੋਕਤ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। -ਪੀਟੀਆਈ