ਸਹਰਸਾ, 10 ਜੁਲਾਈ
ਬੀਤੇ ਕਈ ਦਿਨਾਂ ਤੋਂ ਬਿਹਾਰ ਵਿਚ ਪੁੱਲਾਂ ਦੇ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸ ਸਬੰਧੀ ਸਹਰਸਾ ਜ਼ਿਲ੍ਹੇ ਦੇ ਏਡੀਐੱਮ ਜਯੋਤੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਮਹਿਸ਼ੀ ਪਿੰਡ ਵਿੱਚ ਪੁਲ ਡਿੱਗਣ ਦੀ ਘਟਨਾ ਵਾਪਰੀ ਹੈ ਇਹ ਇੱਕ ਛੋਟਾ ਪੁਲ ਜਾਂ ਪੁਲੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਬਾਰੇ ਕੋਈ ਸੂਚਨਾ ਨਹੀਂ ਪ੍ਰਾਪਤ ਹੋਈ ਹੈ। ਸੂਬਾ ਸਰਕਾਰ ਨੇ ਪਿਛਲੇ ਕਈ ਦਿਨਾਂ ਤੋਂ ਵਾਪਰ ਰਹੀਆਂ ਪੁਲ ਡਿੱਗਣ ਦੀਆਂ ਘਟਨਾਵਾਂ ਕਾਰਨ 15 ਇੰਜੀਨੀਅਰਾਂ ਨੂੰ ਮੁਅੱਤਲ ਕੀਤਾ ਸੀ ਅਤੇ ਸਾਰੇ ਪੁਰਾਣੇ ਪੁਲਾਂ ਦਾ ਸਰਵੇ ਕਰਕੇ ਮੁਰੰਮਤ ਹੋਣ ਵਾਲੇ ਪੁਲਾਂ ਦੀ ਪਹਿਚਾਣ ਕਰਨ ਲਈ ਹੁਕਮ ਦਿੱਤੇ ਸਨ। -ਪੀਟੀਆਈ