ਨਵੀਂ ਦਿੱਲੀ: ਭਾਰਤ ਅਤੇ ਫਰਾਂਸ ਵੱਲੋਂ ਸਾਲਾਨਾ ਦੁਵੱਲੀ ਕੂਟਨੀਤਕ ਗੱਲਬਾਤ ਭਲਕੇ 7 ਜਨਵਰੀ ਨੂੰ ਕੀਤੀ ਜਾਵੇਗੀ ਅਤੇ ਦੋਵਾਂ ਧਿਰਾਂ ਵੱਲੋਂ ਇਸ ਮੌਕੇ ਦੁਵੱਲੇ ਸਬੰਧਾਂ ਅਤੇ ਆਲਮੀ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ ਜਦਕਿ ਫਰਾਂਸੀਸੀ ਵਫ਼ਦ ਦੀ ਅਗਵਾਈ ਇਮੈਨੁਅਲ ਬੌਨ ਕਰਨਗੇ ਜੋ ਫਰਾਂਸ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਹਨ। -ਪੀਟੀਆਈ