ਜੰਮੂ, 14 ਮਈ
ਇਥੇ ਬੀਤੇ ਦਿਨੀਂ ਕਟੜਾ ਬੱਸ ਨੂੰ ਅੱਗ ਲੱਗਣ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦਹਿਸ਼ਤਗਰਦ ਜਥੇਬੰਦੀ ਜੇਕੇਐਫਐਫ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਪਹਿਲਾਂ ਕੌਮੀ ਜਾਂਚ ਏਜੰਸੀ ਨੇ ਅੱਜ ਘਟਨਾ ਸਥਾਨ ਦਾ ਦੌਰਾ ਕਰਕੇ ਸੈਂਪਲ ਲਏ। ਇਹ ਪਤਾ ਲੱਗਾ ਹੈ ਕਿ ਇਸ ਮੌਕੇ ਸਿਟਕੀ ਬੰਬ ਦੀ ਵਰਤੋਂ ਕਰਨ ਦਾ ਸ਼ੱਕ ਹੈ। ਦੱਸਣਯੋਗ ਹੈ ਕਿ 13 ਮਈ ਨੂੰ ਕਟੜਾ ਨੇੜੇ ਬੱਸ ਨੂੰ ਅੱਗ ਲੱਗਣ ਕਾਰਨ 4 ਜਣਿਆਂ ਦੀ ਮੌਤ ਹੋ ਗਈ ਸੀ ਤੇ 22 ਜ਼ਖ਼ਮੀ ਹੋ ਗਏ ਸਨ।