ਮੁੰਬਈ, 17 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਨਵਾਬ ਮਲਿਕ ਨੇ ਪਾਰਟੀ ਪ੍ਰਧਾਨ ਸ਼ਰਦ ਪਵਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੀਟਿੰਗ ਮਗਰੋਂ ਐੱਨਸੀਪੀ ਅਤੇ ਭਾਜਪਾ ਦੇ ਗੱਠਜੋੜ ਬਾਰੇ ਲੱਗ ਰਹੇ ਕਿਆਫ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਇੱਕ ਨਦੀ ਦੋ ਕਿਨਾਰੇ ਹਨ ਜੋ ਕਦੇ ਇਕੱਠੇ ਨਹੀਂ ਹੋ ਸਕਦੇ। ਐੱਨਸੀਪੀ ਤਰਜਮਾਨ ਮਲਿਕ ਨੇ ਕਿਹਾ, ‘ਐੱਨਸੀਪੀ ਕਦੇ ਵੀ ਭਾਜਪਾ ਨਾਲ ਹੱਥ ਨਹੀਂ ਮਿਲਾਏਗੀ, ਕਿਉਂਕਿ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਵਿੱਚ ਫਰਕ ਹੈ। -ਪੀਟੀਆਈ