ਨਵੀਂ ਦਿੱਲੀ, 21 ਮਾਰਚ
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅੱਜ ਇੱਥੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਾਬਕਾ ਰਾਜਪਾਲ ਤਾਮਿਲਸਾਈ ਸੌਂਦਰਯਰਾਜਨ, ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੱਨਾਮਲਾਈ ਅਤੇ ਕੇਂਦਰੀ ਮੰਤਰੀ ਐੱਲ ਮੁਰੂਗਨ ਸਣੇ ਸੂਬੇ ਤੋਂ ਨੌਂ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਸੂਚੀ ਅਨੁਸਾਰ ਸੌਂਦਰਯਰਾਜਨ ਦੱਖਣੀ ਚੇਨੱਈ ਤੋਂ ਚੋਣਾਂ ਲੜੇਗੀ, ਜਦਕਿ ਮੁਰੂਗਨ ਨੀਲਗਿਰੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਅੱਨਾਮਲਾਈ ਨੂੰ ਕੋਇੰਬਟੂਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਮੱਧ ਚੇਨੱਈ ਸੀਟ ਤੋਂ ਵੀਪੀ ਸੇਲਵਮ, ਵੈਲੋਰ ਤੋਂ ਏਸੀ ਸ਼ਨਮੁਗਮ, ਕ੍ਰਿਸ਼ਨਾਗਿਰੀ ਤੋਂ ਸੀ ਨਰਸਿਮਹਾ, ਟੂਟੀਕੋਰਿਨ ਤੋਂ ਐੱਨ ਨਾਗੇਂਦਰਨ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤਾਮਿਲਨਾਡੂ ਤੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ। -ਪੀਟੀਆਈ