ਨਵੀਂ ਦਿੱਲੀ, 20 ਜੁਲਾਈ
ਭਾਜਪਾ ਨੇ ਅੱਜ ਲੋਕ ਸਭਾ ਮੈਂਬਰਾਂ ਸੀ ਆਰ ਪਾਟਿਲ ਅਤੇ ਜਮਿਆਂਗ ਸੇਰਿੰਗ ਨਾਮਗਿਆਲ ਨੂੰ ਕ੍ਰਮਵਾਰ ਗੁਜਰਾਤ ਅਤੇ ਲੱਦਾਖ ਇਕਾਈਆਂ ਦੇ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਨਵਸਾਰੀ ਤੋਂ ਤੀਜੀ ਵਾਰ ਸੰਸਦ ਮੈਂਬਰ ਬਣਨ ਵਾਲੇ ਪਾਟਿਲ ਜਿਤੇਂਦਰ ਭਾਈ ਵਘਾਨੀ ਦੀ ਥਾਂ ਲੈਣਗੇ। ਸ੍ਰੀ ਪਾਟਿਲ ਪ੍ਰਭਾਵਸ਼ਾਲੀ ਸੰਸਦ ਮੈਂਬਰ ਵਜੋਂ ਪਛਾਣ ਰੱਖਦੇ ਹਨ ਜਿਨ੍ਹਾਂ ਆਪਣੇ ਹਲਕੇ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਤੇ ਉਹ ਵੋਟਰਾਂ ਨਾਲ ਸੰਪਰਕ ਕਾਇਮ ਰੱਖਦੇ ਹਨ। ਲੱਦਾਖ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੇ 35 ਸਾਲਾਂ ਨਾਮਗਿਆਲ ਸੰਸਦ ’ਚ ਦਿੱਤੇ ਜਾਂਦੇ ਆਪਣੇ ਬੇਬਾਕ ਭਾਸ਼ਣਾਂ ਕਾਰਨ ਸੁਰਖ਼ੀਆਂ ’ਚ ਰਹੇ ਹਨ। ਸ੍ਰੀ ਨਾਮਗਿਆਲ ਤੋਂ ਪਹਿਲਾਂ ਦੇ ਪ੍ਰਧਾਨ ਵੱਲੋਂ ਅਸਤੀਫ਼ਾ ਦੇਣ ਕਾਰਨ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਇਹ ਸੀਟ ਖਾਲੀ ਸੀ।
-ਪੀਟੀਆਈ