ਨਵੀਂ ਦਿੱਲੀ, 16 ਨਵੰਬਰ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਚੁਟਕੀ ਲੈਂਦਿਆਂ ਇਕ ਟਵੀਟ ’ਚ ਕਿਹਾ ਕਿ ਕੁਮਾਰ ਨੂੰ ਇਸ ਅਹੁਦੇ ਲਈ ਭਾਜਪਾ ਨੇ ਨਾਮਜ਼ਦ ਕੀਤਾ ਹੈ ਤੇ ਬਿਹਾਰ ਦੇ ਲੋਕਾਂ ਨੂੰ ‘ਥੱਕੇ ਹੋਏ ਤੇ ਸਿਆਸੀ ਤੌਰ ’ਤੇ ਕਮਜ਼ੋਰ’ ਆਗੂ ਦਾ ਬੇਜਾਨ ਸ਼ਾਸਨ ਅਜੇ ਕੁਝ ਹੋਰ ਸਾਲ ਸਹਿਣਾ ਪਏਗਾ ਤੇ ਲੋਕ ਖੁ਼ਦ ਨੂੰ ਇਸ ਲਈ ਤਿਆਰ ਕਰ ਲੈਣ। ਕਦੇ ਨਿਤੀਸ਼ ਦੇ ਕਰੀਬੀ ਰਹੇ ਕਿਸ਼ੋਰ ਨੇ ਕਿਹਾ, ‘ਭਾਜਪਾ ਨਾਮਜ਼ਦ ਮੁੱਖ ਮੰਤਰੀ ਵਜੋਂ ਹਲਫ਼ ਲੈਣ ਲਈ ਨਿਤੀਸ਼ ਕੁਮਾਰ ਨੂੰ ਵਧਾਈ।’ -ਪੀਟੀਆਈ