ਕੋਲਕਾਤਾ, 20 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੈਨਾ ’ਚ ਭਰਤੀ ਦੀ ਨਵੀਂ ‘ਅਗਨੀਪਥ’ ਯੋਜਨਾ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਭਾਜਪਾ ਨਵੀਂ ਰੱਖਿਆ ਭਰਤੀ ਰਾਹੀਂ ਆਪਣਾ ‘ਹਥਿਆਰਬੰਦ’ ਕਾਡਰ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਯੋਜਨਾ ਨੂੰ ਹਥਿਆਰਬੰਦ ਬਲਾਂ ਦਾ ਅਪਮਾਨ ਕਰਾਰ ਦਿੰਦਿਆਂ ਮਮਤਾ ਬੈਨਰਜੀ ਨੇ ਇਸ ਗੱਲ ’ਤੇ ਹੈਰਾਨੀ ਵੀ ਜ਼ਾਹਿਰ ਕੀਤੀ ਕਿ ਕੀ ਭਾਜਪਾ ਦੀ ਯੋਜਨਾ ਚਾਰ ਦੇ ਸੇਵਾਕਾਲ ਤੋਂ ਬਾਅਦ ਇਨ੍ਹਾਂ ‘ਅਗਨੀਵੀਰ’ ਸੈਨਿਕਾਂ ਨੂੰ ਆਪਣੇ ਪਾਰਟੀ ਦਫ਼ਤਰਾਂ ’ਚ ‘ਚੌਕੀਦਾਰ’ ਵਜੋਂ ਤਾਇਨਾਤ ਕਰਨ ਦੀ ਹੈ। -ਪੀਟੀਆਈ