ਨਵੀਂ ਦਿੱਲੀ, 23 ਅਗਸਤ
ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਹੈ ਕਿ ਐੱਨਡੀਏ ਦੀਆਂ ਭਾਈਵਾਲ ਤਿੰਨ ਪਾਰਟੀਆਂ ਭਾਜਪਾ, ਜਨਤਾ ਦਲ (ਯੂ) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਆਉਂਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨਗੀਆਂ। ਉਨ੍ਹਾਂ ਵਿਧਾਨ ਸਭਾ ਚੋਣਾਂ ’ਚ ਜਿੱਤ ਦਾ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਗੱਠਜੋੜ ਦਾ ਚਿਹਰਾ ਹੋਣਗੇ। ਭਾਜਪਾ ਦੀ ਬਿਹਾਰ ਇਕਾਈ ਦੇ ਅਹੁਦੇਦਾਰਾਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਜਦੋਂ ਵੀ ਤਿੰਨੋਂ ਪਾਰਟੀਆਂ ਨੇ ਇਕੱਠਿਆਂ ਚੋਣ ਲੜੀ ਹੈ ਤਾਂ ਕੌਮੀ ਲੋਕਰਾਜੀ ਗੱਠਜੋੜ ਨੇ ਵੱਡੀ ਜਿੱਤ ਹਾਸਲ ਕੀਤੀ ਹੈ।
ਕੋਲਕਾਤਾ: ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੈਵਰਗੀਯ ਨੇ ਕਿਹਾ ਹੈ ਕਿ ਪਾਰਟੀ ਪੱਛਮੀ ਬੰਗਾਲ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਵਿਕਾਸ ਦੇ ਆਧਾਰ ’ਤੇ ਉਹ ਤ੍ਰਿਣਮੂਲ ਕਾਂਗਰਸ ਦਾ ਟਾਕਰਾ ਕਰਨਗੇ। -ਪੀਟੀਆਈ