ਨਵੀਂ ਦਿੱਲੀ: ਭਾਜਪਾ ਨੇ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੋਣ ਲਈ ਅੱਜ ਕਾਂਗਰਸ ’ਤੇ ਚੁਟਕੀ ਲੈਂਦਿਆਂ ਇਕ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਸਾਲ 2018 ਵਿੱਚ ਇਕ ਮਹਿਲਾ ਆਈਏਐੱਸ ਅਧਿਕਾਰੀ ਨੂੰ ਗੈਰਵਾਜਬ ਸੁਨੇਹਾ ਭੇਜਿਆ ਸੀ। ਭਾਜਪਾ ਆਗੂ ਅਮਿਤ ਮਾਲਵੀਆ, ਜੋ ਪਾਰਟੀ ਦੇ ਆਈਟੀ ਵਿਭਾਗ ਦੇ ਮੁਖੀ ਵੀ ਹਨ, ਨੇ ਟਵੀਟ ਕੀਤਾ, ‘‘ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚੁਣੇ ਚਰਨਜੀਤ ਚੰਨੀ ਨੂੰ ਤਿੰਨ ਸਾਲ ਪੁਰਾਣੇ ਮੀ-ਟੂ ਕੇਸ ਵਿੱਚ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਸਾਲ 2018 ਵਿੱਚ ਮਹਿਲਾ ਆਈਏਐੱਸ ਅਧਿਕਾਰੀ ਨੂੰ ਕਥਿਤ ਗੈਰਵਾਜਬ ਸੁਨੇਹਾ ਭੇਜਿਆ ਸੀ। ਇਸ ਪੂਰੇ ਮਾਮਲੇ ’ਤੇ ਪੋਚਾ ਪਾ ਦਿੱਤਾ ਗਿਆ, ਪਰ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਤਾਂ ਕੇਸ ਮੁੜ ਸੁਰਖੀਆਂ ’ਚ ਆ ਗਿਆ। ਸ਼ਾਬਾਸ਼, ਰਾਹੁਲ।’’ ਕਾਬਿਲੇਗੌਰ ਹੈ ਕਿ ਇਹ ਮਾਮਲਾ ਇਸ ਸਾਲ ਮਈ ਵਿੱਚ ਉਦੋਂ ਮੁੜ ਸੁਰਖੀਆਂ ਵਿੱਚ ਆਇਆ ਸੀ। -ਪੀਟੀਆਈ