ਫ਼ਿਰੋਜ਼ਾਬਾਦ (ਊੱਤਰ ਪ੍ਰਦੇਸ਼), 17 ਅਕਤੂਬਰ
ਊੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫ਼ਿਰੋਜ਼ਾਬਾਦ ਵਿੱਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸਥਾਨਕ ਭਾਜਪਾ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਖੇਤਰ ਵਿੱਚ 3 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਹਲਕਾ ਟੁੰਡਲਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਵਾਪਰੀ ਹੈ।
ਪੁਲੀਸ ਨੇ ਇਸ ਘਟਨਾ ਸਬੰਧੀ ਤਿੰਨ ਜਣਿਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਆਪਣੇ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਡੀ.ਕੇ. ਗੁਪਤਾ ਨਾਂ ਦੇ ਭਾਜਪਾ ਆਗੂ ਨੂੰ ਨਗਲਾ ਬੀਚ ਖੇਤਰ ਵਿੱਚ ਸ਼ੁੱਕਰਵਾਰ ਸ਼ਾਮ ਗੋਲੀਆਂ ਮਾਰੀਆਂ ਗਈਆਂ। ਊਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਊਹ ਦਮ ਤੋੜ ਗਿਆ। ਹਿਰਾਸਤ ਵਿੱਚ ਲਏ ਵਿਰੇਸ਼ ਤੋਮਰ ਨਾਂ ਦੇ ਵਿਅਕਤੀ ਨਾਲ ਭਾਜਪਾ ਆਗੂ ਦੀ ਦੁਸ਼ਮਣੀ ਸੀ। ਦੋਵਾਂ ਵਿਚਾਲੇ ਫੇਸਬੁੱਕ ’ਤੇ ਬਹਿਸ ਵੀ ਹੋਈ ਸੀ। ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਨੇ ਸੜਕ ’ਤੇ ਜਾਮ ਲਾ ਦਿੱਤਾ।
-ਪੀਟੀਆਈ