ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 8 ਜੁਲਾਈ
ਇਥੋਂ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਅੱਜ ਸ਼ਾਮ ਹਮਲਾ ਕਰ ਕੇ ਭਾਜਪਾ ਆਗੂ ਵਸੀਮ ਅਹਿਮਦ ਬਾਰੀ, ਉਸ ਦੇ ਪਿਤਾ ਅਤੇ ਭਰਾ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਇਹ ਹਮਲਾ ਰਾਤ 9 ਵਜੇ ਦੇ ਕਰੀਬ ਕਾਲੂਸਾ ਪੁਲ ਨੇੜੇ ਹੋਇਆ। ਹਮਲੇ ਮੌਕੇ ਭਾਜਪਾ ਆਗੂ ਤੇ ਉਸ ਦੇ ਸਕੇ ਸਬੰਧੀ ਦੁਕਾਨ ’ਤੇ ਸਨ। ਅਤਿਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਹਮਲੇ ਵਿੱਚ ਬਾਰੀ, ਉਸਦਾ ਭਰਾ ਉਮਰ ਅਤੇ ਪਿਤਾ ਬਸ਼ੀਰ ਅਹਿਮਦ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ।