ਲਖਨਊ, 23 ਜਨਵਰੀ
ਯੂਪੀ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਆਗਰਾ ਦੇ ਫਤਹਬਿਾਦ ਚੋਣ ਹਲਕੇ ਤੋਂ ਭਾਜਪਾ ਵਿਧਾਇਕ ਜਿਤੇਂਦਰ ਵਰਮਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਵੱਲੋਂ ਪਹਿਲੇ ਪੜਾਅ ਲਈ ਜਾਰੀ ਉਮੀਦਵਾਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਸੀ ਤੇ ਉਨ੍ਹਾਂ ਦੀ ਥਾਂ ਛੋਟੇਲਾਲ ਵਰਮਾ ਨੂੰ ਖੜ੍ਹਾ ਕੀਤਾ ਗਿਆ ਹੈ। ਯੂਪੀ ਭਾਜਪਾ ਮੁਖੀ ਸਵਤੰਤਰ ਦੇਵ ਸਿੰਘ ਨੂੰ ਭੇਜੇ ਆਪਣੇ ਦੋ ਸਤਰਾਂ ਦੇ ਅਸਤੀਫ਼ੇ ਵਿੱਚ ਉਨ੍ਹਾਂ ਲਿਖਿਆ,‘ਮੈਂ ਭਾਜਪਾ ਦੀ ਮੁੱਢਲੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ। ਕਿਰਪਾ ਕਰ ਕੇ ਇਸ ਨੂੰ ਸਵੀਕਾਰ ਕਰੋ।’
ਉਨ੍ਹਾਂ ਕਿਹਾ,‘ਭਾਜਪਾ ਛੱਡਣ ਲਈ ਕਈ ਕਾਰਨ ਹਨ। ਇੱਥੋਂ ਤੱਕ ਕਿ ਮੈਨੂੰ ਟਿਕਟ ਨਾ ਦੇਣ ਦੇ 15 ਦਿਨਾਂ ਬਾਅਦ ਵੀ ਪਾਰਟੀ ਆਗੂਆਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ।’’ ਉਨ੍ਹਾਂ ਕਿਹਾ ਿਕ ਭਾਜਪਾ ਆਪਣੇ ਆਗੂਆਂ ਦਾ ਸਤਿਕਾਰ ਨਹੀਂ ਕਰ ਰਹੀ ਿਜਸ ਦਾ ਵਿਧਾਾਨ ਸਭਾ ਚੋਣਾਂ ’ਚ ਉਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ। -ਪੀਟੀਆਈ