ਨਵੀਂ ਦਿੱਲੀ, 5 ਸਤੰਬਰ
ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੀ ਸਰਕਾਰ ਨੂੰ ਹੀ ਘੇਰਦਿਆਂ ਕਿਹਾ ਅੱਜ ਮੁਜ਼ੱਫ਼ਰਨਗਰ ਵਿੱਚ ਲੱਖਾਂ ਕਿਸਾਨ ਇੱਕਤਰ ਹੋਏ ਹਨ ਉਹ ਸਾਡਾ ਆਪਣਾ ਹੀ ਖੂਨ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਮੁੜ ਸਨਮਾਨਤ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦਰਦ, ਉਨ੍ਹਾਂ ਦੇ ਨਜ਼ਰੀਏ ਨੂੰ ਸਮਝੇ ਤੇ ਜ਼ਮੀਨ ਤੱਕ ਪੁੱਜਣ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਲੋੜ ਹੈ। ਵਰੁਣ ਨੇ ਇਸ ਦੇ ਨਾਲ ਟਵੀਟ ’ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਭੀੜ ਨਜ਼ਰ ਆ ਰਹੀ ਹੈ ਤੇ ਉਸ ਦੇ ਹੇਠ ਲਿਖਿਆ ਹੈ,‘ਸਾਡੇ ਕਿਸਾਨਾਂ ਦਾ ਦਰਦ ਸਮਝਣ ਦੀ ਲੋੜ।’