ਪਣਜੀ: ਗੋਆ ਕਾਂਗਰਸ ਦੇ ਪ੍ਰਧਾਨ ਗਿਰੀਸ਼ ਛੋਡਨਕਰ ਨੇ ਕਿਹਾ ਹੈ ਕਿ ਕਾਂਗਰਸ ਆਗੂਆਂ ਨੂੰ ਸਨਮਾਨਿਤ ਕਰਨ ਦੀ ਬਜਾਏ ਭਾਜਪਾ ਨੂੰ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਸੀਨੀਅਰ ਆਗੂਆਂ ਨੂੰ ਉਮਰ ਭਰ ਲਈ ਕੈਬਨਿਟ ਰੈਂਕ ਦੇਣਾ ਚਾਹੀਦਾ ਹੈ। ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਪ੍ਰਤਾਪ ਸਿੰਘ ਰਾਣੇ (82) ਨੂੰ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਮਰ ਭਰ ਲਈ ਕੈਬਨਿਟ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਲਏ ਗਏ ਫ਼ੈਸਲੇ ਬਾਰੇ ਰਾਣੇ ਨੇ ਅਜੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,‘‘ਸਾਡੇ ਮੁਲਕ ’ਚ ਇਕ ਸੀਨੀਅਰ ਆਗੂ ਹਨ। ਲਾਲ ਕ੍ਰਿਸ਼ਨ ਅਡਵਾਨੀ ਇੰਨੇ ਵੱਡੇ ਆਗੂ ਹਨ ਕਿ ਉਨ੍ਹਾਂ ਦਾ ਸਾਰੇ ਸਨਮਾਨ ਕਰਦੇ ਹਨ। ਸ਼ਾਇਦ ਭਾਜਪਾ ਉਨ੍ਹਾਂ ਨੂੰ ਭੁੱਲ ਗਈ ਹੈ। -ਆਈਏਐਨਐਸ