ਲਖਨਊ, 1 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਭਾਜਪਾ ਉੱਤਰ ਪ੍ਰਦੇਸ਼ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰੇਗੀ ਅਤੇ ਵਿਰੋਧੀ ਨੇਤਾ ਆਪਣੀ ਹਾਰ ਲਈ ਤਿਆਰ ਰਹਿਣ। ਇਥੋਂ ਦੇ ਸਰੋਜਨੀ ਨਗਰ ਇਲਾਕੇ ਵਿੱਚ ਉੱਤਰ ਪ੍ਰਦੇਸ਼ ਸਟੇਟ ਇੰਸਟੀਚਿਊਟ ਆਫ ਫੌਰੈਂਸਿਕ ਸਾਇੰਸ (ਯੂਪੀਐੱਸਆਈਐੱਫਐੱਸ) ਦੇ ‘ਭੂਮੀ ਪੂਜਨ’ ਸਮਾਰੋਹ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਰਾਜ ਦੂਜੇ ਸੂਬਿਆਂ ਦੀ ਅਗਵਾਈ ਕਰ ਰਿਹਾ ਹੈ।