ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਸਾਲ 2019 ਮਗਰੋਂ ਸਵਿੱਸ ਬੈਂਕਾਂ ਵਿੱਚ ਭਾਰਤੀ ਗਾਹਕਾਂ ਦੇ ਖਾਤਿਆਂ ਵਿੱਚ ਕਮੀ ਆਈ ਹੈ। ਸਰਕਾਰ ਨੇ ਹਾਲਾਂਕਿ ਭਾਰਤੀਆਂ ਵੱਲੋਂ ਸਵਿਸ ਬੈਂਕਾਂ ਵਿੱਚ ਜਮ੍ਹਾਂ ਕੀਤਾ ਪੈਸਾ ਵਧਣ ਦੀਆਂ ਰਿਪੋਰਟਾਂ ਦਰਮਿਆਨ ਸਵਿਟਜ਼ਰਲੈਂਡ ਸਰਕਾਰ ਤੋਂ ਤਫ਼ਸੀਲ ਮੰਗ ਲਈ ਹੈ। ਸਰਕਾਰ ਨੇ ਕਿਹਾ ਕਿ ਉਸ ਨੇ ਸਵਿਸ ਅਥਾਰਿਟੀਜ਼ ਤੋਂ ਸਾਲ 2020 ਵਿੱਚ ਵਿਅਕਤੀ ਵਿਸ਼ੇਸ਼ ਤੇ ਕੰਪਨੀਆਂ ਵੱਲੋਂ ਸਵਿੱਸ ਬੈਂਕਾਂ ਵਿੱਚ ਰੱਖੇ ਫੰਡਾਂ ’ਚ ਬਦਲਾਅ ਦੇ ਸੰਭਾਵੀ ਕਾਰਨਾਂ ਤੇ ਹੋਰ ਸਬੰਧਤ ਤੱਥਾਂ ਬਾਰੇ ਤਫ਼ਸੀਲ ਮੰਗ ਲਈ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਭਾਰਤੀਆਂ ਵੱਲੋਂ ਸਵਿਸ ਬੈਂਕਾਂ ਵਿੱਚ ਜਮ੍ਹਾਂ ਕੀਤਾ ਪੈਸਾ ਅੱਧਾ ਰਹਿ ਗਿਆ ਹੈ, ਹਾਲਾਂਕਿ ਸਰਕਾਰ ਨੇ ਇਸ ਤੱਥ ਦੀ ਪੁਸ਼ਟੀ ਲਈ ਕੋਈ ਅੰਕੜਾ ਨਹੀਂ ਦਿੱਤਾ। -ਪੀਟੀਆਈ