ਨਵੀਂ ਦਿੱਲੀ, 27 ਜੁਲਾਈ
ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛ ਪੜਤਾਲ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੀਜੀ ਵਾਰ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਈ। ਉਨ੍ਹਾਂ ਤੋਂ ਏਜੰਸੀ ਨੇ ਕਰੀਬ 3 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਤੇ ਮੁੜ ਪੁੱਛ ਪੜਤਾਲ ਕਰਨ ਬਾਰੇ ਕੋਈ ਸੰਮਨ ਜਾਰੀ ਨਹੀਂ ਕੀਤਾ। ਉਹ ਸਵੇਰੇ 11 ਵਜੇ ਈਡੀ ਦਫ਼ਤਰ ਗਏ ਤੇ ਬਾਅਦ ਦੁਪਹਿਰ 2 ਵਜੇ ਬਾਹਰ ਆਏ।