ਨਾਗਪੁਰ, 1 ਅਗਸਤ
ਮਹਾਰਾਸ਼ਟਰ ਦੇ ਨਾਗਪੁਰ ਸਥਿਤ ਬਾਇਓ ਸੀਐਨਜੀ ਪਲਾਂਟ ਵਿੱਚ ਬੌਇਲਰ ਫਟਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਹਾਦਸਾ ਦੁਪਹਿਰੇ ਸਵਾ ਦੋ ਵਜੇ ਦੇ ਕਰੀਬ ਉਮਰੇਦ ਤਹਿਸੀ ਦੇ ਬੇਲਾ ਪਿੰਡ ਸਥਿਤ ਮਾਨਸ ਐਗਰੋ ਇੰਡਸਟਰੀਜ਼ ਐਂਡ ਇੰਫਰਾਸਟੱਕਚਰ ਨਾਂ ਦੀ ਕੰਪਨੀ ਵਿੱਚ ਹੋਇਆ। ਕੰਪਨੀ ਦੇ ਬੁਲਾਰੇ ਨਿਤਿਨ ਕੁਲਕਰਨੀ ਨੇ ਦੱਸਿਆ ਕਿ ਹਾਦਸਾ ਵੈਲਡਿੰਗ ਦੌਰਾਨ ਬਾਇਓ ਗੈਸ ਦੀ ਲੀਕੇਜ ਕਾਰਨ ਹੋਇਆ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਪੁੱਤਰ ਸਾਰੰਗ ਗਡਕਰੀ ਕੰਪਨੀ ਦਾ ਡਾਇਰੈਕਟਰ ਹੈ। ਮਿ੍ਤਕਾਂ ਦੀ ਪਛਾਣ ਮੰਗੇਸ਼ ਪ੍ਰਭਾਕਰ(21), ਲੀਲਾਧਰ ਵਾਮਨਰਾਓ ਸ਼ਿੰਦੇ(42), ਪ੍ਰਫੁੱਲ ਪਾਂਡੂਰੰਗ(25), ਵਾਸੂਦੇਵ ਲਾਡੀ(30) ਅਤੇ ਸਚਿਨ ਪ੍ਰਕਾਸ਼ ਵਾਘਮਾਰੇ(24)ਵਜੋਂ ਹੋਈ ਹੈ।