ਨਵੀਂ ਦਿੱਲੀ, 22 ਅਗਸਤ
ਫਰਵਰੀ ਦੇ ਦਿੱਲੀ ਦੰਗਿਆਂ ਬਾਰੇ ਪੁਸਤਕ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਹੀ ਵਰਚੁਅਲ ਲਾਂਚ ਦਾ ਰੌਲਾ ਪੈਣ ਮਗਰੋਂ ਬਲੂਮਜ਼ਬਰੀ ਇੰਡੀਆ ਨੇ ਅੱਜ ਇਸ ਪੁਸਤਕ ਦੀ ਪ੍ਰਕਾਸ਼ਨਾ ਤੋਂ ਆਪਣੇ-ਆਪ ਨੂੰ ਵੱਖ ਕਰਨ ਦਾ ਐਲਾਨ ਕੀਤਾ ਹੈ। ਪ੍ਰਕਾਸ਼ਨਾ ਘਰ ਦਾ ਕਹਿਣਾ ਹੈ ਕਿ ਵਰਚੁਅਲ ਸਮਾਗਮ ਊਸ ਦੀ ਜਾਣਕਾਰੀ ਤੋਂ ਬਿਨਾਂ ਹੀ ਕੀਤਾ ਜਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਪੁਸਤਕ ਦੀ ਲਾਂਚ ਬਾਰੇ ਚੱਲੇ ਇਸ਼ਤਿਹਾਰ, ਜਿਸ ਅਨੁਸਾਰ ਸ਼ਨਿੱਚਰਵਾਰ ਨੂੰ ਸਮਾਗਮ ਦੌਰਾਨ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ, ਜਾਰੀ ਕੀਤੇ ਜਾਣ ਮਗਰੋਂ ਪ੍ਰਕਾਸ਼ਨਾ ਘਰ ਨੂੰ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ।