ਮੁੰਬਈ, 8 ਸਤੰਬਰ
ਬੀਐੱਮਸੀ ਦੇ ਅਧਿਕਾਰੀਆਂ ਨੇ ਬੌਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਦੁਆਰਾ ਇੱਥੇ ਸਥਿਤ ਬੰਗਲੇ ਦੇ ਬਾਹਰ ਨੋਟਿਸ ਚਿਪਕਾਉਂਦਿਆਂ ਕਿਹਾ ਹੈ ਕਿ ਸਿਵਲ ਬਾਡੀ ਦੀ ਮਨਜ਼ੂਰੀ ਤੋਂ ਬਿਨਾਂ ਇਸ ਵਿੱਚ ਕਈ ਬਦਲਾਅ ਕੀਤੇ ਗਏ ਹਨ। ਬੀਐੱਮਸੀ ਦੀ ਟੀਮ ਬਾਂਦਰਾ ਵਿਚ ਅਭਿਨੇਤਰੀ ਦੇ ਪਾਲੀ ਹਿੱਲ ਬੰਗਲੇ ਗਈ ਸੀ। ਉਥੇ ਕੋਈ ਨੋਟਿਸ ਲੈਣ ਵਾਲਾ ਨਹੀਂ ਸੀ, ਜਿਸ ਕਾਰਨ ਉਥੇ ਨੋਟਿਸ ਚਿਪਕਾ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਨੋਟਿਸ ਵਿਚ ਬੰਗਲੇ ਵਿਚ ਦਰਜਨ ਤੋਂ ਜ਼ਿਆਦਾ ਤਬਦੀਲੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਟਾਇਲਟ ਨੂੰ ਦਫ਼ਤਰ ਦੇ ਕੈਬਿਨ ਵਿਚ ਬਦਲਿਆ, ਜਦੋਂ ਕਿ ਪੌੜੀਆਂ ਦੇ ਨਾਲ ਇਕ ਨਵਾਂ ਟਾਇਲਟ ਬਣਾਇਆ। ਬੀਐੱਮਸੀ ਨੇ ਰਣੌਤ ਨੂੰ 24 ਘੰਟਿਆਂ ਵਿੱਚ ਜਵਾਬ ਮੰਗਿਆ ਹੈ।