ਨਵੀਂ ਦਿੱਲੀ (ਪੱਤਰ ਪ੍ਰੇਰਕ):
ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਾਨ ਕੁਰਬਾਨ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਸਬੰਧੀ ਅਜਮੇਰ ਸਿੰਘ ਵਲੋਂ ਲਿਖੀ ਕਿਤਾਬ ‘ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ’ ਇਥੇ ਮਨੁੱਖੀ ਅਧਿਕਾਰ ਦਿਵਸ ਮੌਕੇ ਰਿਲੀਜ਼ ਕੀਤੀ ਗਈ। ਇਸ ਮੌਕੇ ਸਿੱਖ ਚਿੰਤਕ ਡਾ. ਕੰਵਲਜੀਤ ਸਿੰਘ ਨੇ ਸਿੱਖ ਸ਼ਹਾਦਤ ਦੇ ਦਾਰਸ਼ਨਿਕ ਪੱਖ ’ਤੇ ਚਾਨਣਾ ਪਾਇਆ। ਕਿਤਾਬ ਦੇ ਲੇਖਕ ਅਜਮੇਰ ਸਿੰਘ ਨੇ ਸ਼ਹੀਦ ਜਸਵੰਤ ਸਿੰਘ ਦੀ ਸ਼ਹਾਦਤ ਦੀ ਅਜੋਕੇ ਦੌਰ ਵਿਚ ਪ੍ਰਸੰਗਿਕਤਾ ਬਾਰੇ ਦੱਸਿਆ।