ਨਵੀਂ ਦਿੱਲੀ, 8 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵਿਅੰਗ ਕਸਦਿਆਂ ਕਿਹਾ ਹੈ ਕਿ ਦੇਸ਼ ਦੀਆਂ ਸਰਹੱਦਾਂ ਦੀ ਸਥਿਤੀ ਇਸ ਵੇਲੇ ਕੀ ਹੈ, ਹਰ ਕੋਈ ਜਾਣਦਾ ਹੈ। ਦਰਅਸਲ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਸੀ ਕਿ ਭਾਰਤ ਆਪਣੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ। ਰਾਹੁਲ ਨੇ ਕਿਹਾ ਕਿ ਸਾਰਿਆਂ ਨੂੰ ਮੌਜੂਦਾ ਸਥਿਤੀਆਂ ਦਾ ਪਤਾ ਹੈ, ਪਰ ਦਿਲ ਖੁਸ਼ ਕਰਨ ਲਈ ਗ੍ਰਹਿ ਮੰਤਰੀ ਦਾ ਬਿਆਨ ਚੰਗਾ ਹੈ। ਰਾਹੁਲ ਨੇ ਆਪਣੇ ਟਵੀਟ ਵਿਚ ਉਰਦੂ ਸ਼ਾਇਰ ਮਿਰਜ਼ਾ ਗ਼ਾਲਬਿ ਦੀਆਂ ਰਚੀਆਂ ਕੁਝ ਸਤਰਾਂ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਉਤੇ ਤਨਜ਼ ਕਸਿਆ। ਸ਼ਾਹ ਨੇ ਐਤਵਾਰ ਕਿਹਾ ਸੀ ਕਿ ਭਾਰਤ ਦੀ ਰੱਖਿਆ ਨੀਤੀ ਨੂੰ ਆਲਮੀ ਪੱਧਰ ’ਤੇ ਮਾਨਤਾ ਮਿਲੀ ਹੈ। ਰਾਹੁਲ ਭਾਰਤ ਤੇ ਚੀਨ ਵਿਚਾਲੇ ਪੈਦਾ ਹੋਏ ਸਰਹੱਦੀ ਵਿਵਾਦ ’ਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰ ਰਹੇ ਸਨ।
-ਪੀਟੀਆਈ