ਸ੍ਰੀਨਗਰ: ਐਤਵਾਰ ਨੂੰ ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਮਹੀਨੇ ਪੁਲੀਸ ਦੀ ਹਿਰਾਸਤ ਦੌਰਾਨ ਫੌਤ ਹੋਏ ਵੱਖਵਾਦੀ ਆਗੂ ਮੁਹੰਮਦ ਅਸ਼ਰਫ਼ ਸਹਿਰਾਈ ਦੇ ਦੋਵਾਂ ਪੁੱਤਰਾਂ ਨੂੰ ਪੁਲੀਸ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਵੱਖਵਾਦੀ ਆਗੂ ਦੇ ਸਸਕਾਰ ਮੌਕੇ ਆਜ਼ਾਦੀ ਦੀ ਮੰਗ ਲਈ ਨਾਅਰੇ ਲਾਉਣ ਦੇ ਦੋਸ਼ ਹੇਠ 6 ਮਈ ਨੂੰ ਕੁੱਪਵਾੜਾ ਜ਼ਿਲ੍ਹੇ ਵਿੱਚ ਦਰਜ ਕੀਤੇ ਮਾਮਲੇ ਤਹਿਤ ਉਨ੍ਹਾਂ ਦੀ ਬਰਜ਼ੁਲਾ ਖੇਤਰ ਵਿੱਚ ਸਥਿਤ ਰਿਹਾਇਸ਼ ਵਿੱਚੋਂ ਨਜ਼ਰਬੰਦ ਕੀਤਾ ਹੈ।
ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਸਹਿਰਾਈ ਦੀ 5 ਮਈ ਨੂੰ ਮੌਤ ਹੋ ਗਈ ਸੀ। ਇੱਥੇ ਦੱਸਣਯੋਗ ਹੈ ਕਿ ਉਸਦਾ ਇੱਕ ਹੋਰ ਪੁੱਤਰ ਜੋ ਕਿ ਅਤਿਵਾਦੀ ਸੀ, ਉਹ ਵੀ ਬੀਤੇ ਸਾਲ ਦੇ ਮਈ ਮਹੀਨੇ ’ਚ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। -ਪੀਟੀਆਈ