ਚੇਨੱਈ: ਏਆਈਏਡੀਐੱਮਕੇ ਦੀ ਜਨਰਲ ਕੌਂਸਲ ਦੀ ਮੀਟਿੰਗ ’ਚ ਅੱਜ ਹੰਗਾਮੇ ਵਿਚਾਲੇ 23 ਮਤੇ ਖਾਰਜ ਕਰ ਦਿੱਤੇ ਗਏ ਅਤੇ ਐਲਾਨ ਕੀਤਾ ਗਿਆ ਕਿ ਕੌਂਸਲ ਮੈਂਬਰਾਂ ਦੀ ਇੱਕੋ-ਇੱਕ ਮੰਗ ਸਾਂਝੇ ਕੋਆਰਡੀਨੇਟਰ ਈਕੇ ਪਲਾਨੀਸਵਾਮੀ ਦੇ ਪੱਖ ’ਚ ਪਾਰਟੀ ਲਈ ਇਕਹਿਰੀ ਅਗਵਾਈ ਪ੍ਰਣਾਲੀ ਪੇਸ਼ ਕਰਨਾ ਹੈ। ਪਾਰਟੀ ਦੇ ਕੋਆਰਡੀਨੇਟਰ ਪਨੀਰਸੇਲਵਮ ਜਦੋਂ ਮੰਚ ਤੋਂ ਜਾਣ ਵਾਲੇ ਸੀ ਤਾਂ ਉਨ੍ਹਾਂ ਦੇ ਬਹੁਤ ਨੇੜੇ ਇਕ ਬੋਤਲ ਆ ਕੇ ਡਿੱਗੀ। -ਪੀਟੀਆਈ