ਨਵੀਂ ਦਿੱਲੀ, 10 ਸਤੰਬਰ
ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਅੱਜ ਇਥੇ ਅਕਸ਼ਰਧਾਮ ਮੰਦਰ ਵਿਚ ਮੱਥਾ ਟੇਕਿਆ ਤੇ ਪ੍ਰਾਰਥਨਾ ਕੀਤੀ। ਸੂਨਕ ਨੇ ਇਸ ਮੌਕੇ ਸਫੇਦ ਰੰਗ ਦਾ ਪਜ਼ਾਮਾ ਤੇ ਕਮੀਜ਼ ਪਾਈ ਹੋਈ ਸੀ ਜਦੋਂਕਿ ਉਨ੍ਹਾਂ ਦੀ ਪਤਨੀ ਕੁੜਤੇ ਤੇ ਪਲਾਜ਼ੋ ਵਿੱਚ ਸੀ। ਇਹ ਜੋੜਾ ਅੱਜ ਸੁਵੱਖਤੇ ਹੀ ਮੰਦਰ ਪੁੱਜ ਗਿਆ ਸੀ, ਜਿੱਥੇ ਉਨ੍ਹਾਂ ਦਾ ਰਵਾਇਤੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। -ਪੀਟੀਆਈ