ਸ਼ਿਲੌਂਗ: ਇਥੋਂ ਦੇ ਨੌਰਥ ਈਸਟਰਨ ਇੰਦਰਾ ਗਾਂਧੀ ਰਿਜਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਸਾਇੰਸਿਜ਼ ’ਚ ਬੀਐੱਸਐੱਫ ਦੇ ਜਵਾਨ ਅਤੇ ਜਿਓਲੌਜੀਕਲ ਸਰਵੇ ਆਫ਼ ਇੰਡੀਆ (ਜੀਐੱਸਆਈ) ਦੇ ਸੁਪਰਡੈਂਟ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਇਸ ਨਾਲ ਮੇਘਾਲਿਆ ’ਚ ਲਾਗ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਬੀਐੱਸਐੱਫ ਦੇ ਜਵਾਨ ਨੂੰ ਤੁਰਾ ਤੋਂ ਹਸਪਤਾਲ ਲਈ ਰੈਫਰ ਕੀਤਾ ਗਿਆ ਸੀ ਅਤੇ ਊਸ ਸਮੇਂ ਤੋਂ ਹੀ ਊਹ ਵੈਂਟੀਲੇਟਰ ’ਤੇ ਸੀ। ਜੀਐੱਸਆਈ ਦਾ ਸੁਪਰਡੈਂਟ ਅਪਰੇਸ਼ਨ ਲਈ ਹਸਪਤਾਲ ’ਚ ਆਇਆ ਸੀ ਪਰ ਬਾਅਦ ’ਚ ਊਸ ਨੂੰ ਕਰੋਨਾ ਹੋ ਗਿਆ। 35 ਸਾਲ ਦਾ ਇਹ ਨੌਜਵਾਨ ਪਹਿਲਾਂ ਇਕਾਂਤਵਾਸ ’ਚ ਸੀ ਪਰ ਹਾਲਤ ਖ਼ਰਾਬ ਹੋਣ ਮਗਰੋਂ ਊਸ ਨੂੰ ਆਈਸੀਯੂ ’ਚ ਤਬਦੀਲ ਕੀਤਾ ਗਿਆ ਸੀ। -ਪੀਟੀਆਈ