ਤਰਨ ਤਾਰਨ (ਪੱਤਰ ਪ੍ਰੇਰਕ):
ਬੀਐੱਸਐੱਫ ਜਵਾਨਾਂ ਨੇ ਬੀਤੀ ਰਾਤ ਕੌਮਾਂਤਰੀ ਸਰਹੱਦ ’ਤੇ ਪਿੰਡ ਡੱਲ ਨਜ਼ਦੀਕ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਬੀਐੱਸਐਫ ਨੇ ਅੱਜ ਇਥੇ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਰਾਤ ਵੇਲੇ ਬੀਐੱਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਅੰਤਰਰਾਸ਼ਟਰੀ ਸੀਮਾ ’ਤੇ ਮਾਰ ਮੁਕਾਇਆ ਹੈ| ਪ੍ਰੈੱਸ ਬਿਆਨ ਅਨੁਸਾਰ ਘੁਸਪੈਠੀਆ ਹਨੇਰੇ ਦਾ ਲਾਹਾ ਲੈਂਦਾ ਹੋਇਆ ਸਰਹੱਦੀ ਖੇਤਰ ਦੀ ਕੰਡਿਆਲੀ ਤਾਰ ਵੱਲ ਵਧਣ ਲੱਗਾ ਤਾਂ ਬੀਐੱਸਐੱਫ ਨੇ ਘੁਸਪੈਠੀਏ ਨੂੰ ਚਿਤਾਵਨੀ ਦਿੱਤੀ ਪਰ ਉਹ ਦੇਸ਼ ਦੇ ਆਜ਼ਾਦੀ ਸਮਾਗਮਾਂ ਵਿੱਚ ਕਿਸੇ ਕਿਸਮ ਦੀ ਗੜਬੜ ਕਰਨ ਮੰਤਵ ਨਾਲ ਅੱਗੇ ਤੋਂ ਅੱਗੇ ਵਧਣ ਤੋਂ ਨਾ ਹਟਿਆ ਜਿਸ ਕਾਰਨ ਬੀਐੱਸਐੱਫ ਜਵਾਨਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀ| ਖਾਲੜਾ ਪੁਲੀਸ ਨੇ ਇਸ ਸਬੰਧੀ ਲੋੜੀਂਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ|