ਜੈਸਲਮੇਰ: ਬੀਐੱਸਐੱਫ ਵੱਲੋਂ ਰਾਜਸਥਾਨ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਨਿਗਰਾਨੀ ਵਧਾਉਣ ਲਈ 23 ਤੋਂ 28 ਜਨਵਰੀ ਤੱਕ ‘ਅਪਰੇਸ਼ਨ ਸਰਦ ਹਵਾ’ ਚਲਾਇਆ ਜਾਵੇਗਾ। ਬੀਐੱਸਐੱਫ ਦੇ ਉਤਰੀ ਜ਼ੋਨ ਦੇ ਡੀਆਈਜੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਸਰਦ ਰੁੱਤ ਦੌਰਾਨ ਠੰਢ ਅਤੇ ਧੁੰਦ ਵਧ ਜਾਂਦੀ ਹੈ, ਜਿਸ ਕਾਰਨ ਸਰਹੱਦੋਂ ਪਾਰ ਤੋਂ ਘੁਸਪੈਠ ਅਤੇ ਹੋਰ ਨਾਪਾਕ ਸਰਗਰਮੀਆਂ ਨੂੰ ਰੋਕਣ ਲਈ ਸੁਰੱਖਿਆ ਬਲ ‘ਹਾਈ ਅਲਰਟ’ ’ਤੇ ਰਹਿੰਦੇ ਹਨ। ਇਹ ਅਪਰੇਸ਼ਨ 23 ਤੋਂ 28 ਜਨਵਰੀ ਤੱਕ ਚੱਲੇਗਾ, ਜਿਸ ਤਹਿਤ ਸਰਹੱਦ ’ਤੇ ਸੁਰੱਖਿਆ ਬਲਾਂ ਦੀ ਨਫਰੀ ਵਧਾਈ ਜਾਵੇਗੀ। ਬੀਐੱਸਐੱਫ ਹਰ ਸਾਲ ਗਰਮੀਆਂ ਵਿੱਚ ‘ਅਪਰੇਸ਼ਨ ਗਰਮ ਹਵਾ’ ਅਤੇ ਸਰਦੀਆਂ ਵਿੱਚ ‘ਅਪਰੇਸ਼ਨ ਸਰਦ ਹਵਾ’ ਚਲਾਉਂਦੀ ਹੈ। -ਪੀਟੀਆਈ