ਨਵੀਂ ਦਿੱਲੀ, 24 ਜਨਵਰੀ
ਸੰਸਦ ਦੇ 31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ ਦੇ ਪਹਿਲੇ ਪੜਾਅ ਦੌਰਾਨ ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਬਣਾਉਂਦਿਆਂ ਰਾਜ ਸਭਾ ਸਵੇਰੇ 10 ਤੋਂ ਦੁਪਹਿਰ ਬਾਅਦ ਤਿੰਨ ਵਜੇ ਅਤੇ ਲੋਕ ਸਭਾ ਸ਼ਾਮ 4 ਤੋਂ ਰਾਤ 9 ਵਜੇ ਤੱਕ ਜੁੜਿਆ ਕਰੇਗੀ। ਉਂਜ ਪਹਿਲੀ ਫਰਵਰੀ ਨੂੰ ਬਜਟ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ। ਮੈਂਬਰਾਂ ਦੇ ਬੈਠਣ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਚੈਂਬਰਾਂ ਤੇ ਉਨ੍ਹਾਂ ਦੀਆਂ ਗੈਲਰੀਆਂ ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ ਰਾਜ ਸਭਾ ਦੇ ਸਮੇਂ ਬਾਰੇ ਅੰਤਿਮ ਫ਼ੈਸਲਾ ਬਾਅਦ ’ਚ ਲਿਆ ਜਾਵੇਗਾ ਕਿਉਂਕਿ ਚੇਅਰਮੈਨ ਐੱਮ ਵੈਂਕਈਆ ਨਾਇਡੂ ਕਰੋਨਾ ਪਾਜ਼ੇਟਿਵ ਹਨ। -ਪੀਟੀਆਈ