ਬੁਲੰਦਸ਼ਹਿਰ: ਬੁਲੰਦਸ਼ਹਿਰ ਵਿਚ ਹੋਈ ਹਿੰਸਾ ਦੇ ਮੁਲਜ਼ਮ ਸ਼ਿਖਰ ਅਗਰਵਾਲ ਦਾ ਭਾਜਪਾ ਆਗੂ ਵੱਲੋਂ ਸਨਮਾਨ ਕੀਤੇ ਜਾਣ ਤੋਂ ਬਾਅਦ ਪਏ ਰੌਲੇ-ਰੱਪੇ ਮਗਰੋਂ ਉਸ ਨੂੰ (ਸ਼ਿਖਰ) ਇਕ ਸੰਗਠਨ ਦੇ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸ਼ਿਖਰ ‘ਪ੍ਰਧਾਨ ਮੰਤਰੀ ਜਨ ਕਲਿਆਣਕਾਰੀ ਯੋਜਨਾ ਜਾਗਰੂਕਤਾ ਅਭਿਆਨ’ ਦਾ ਨੁਮਾਇੰਦਾ ਸੀ ਜੋ ਕਿ ਕੇਂਦਰੀ ਸਕੀਮਾਂ ਬਾਰੇ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। -ਪੀਟੀਆਈ